welcome to punjabi fun....gurdev singh hong kong

ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ,

ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ,
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ,
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ,
ਰੱਬ ਨਾਲੋਂ ਜੱਟ ਨੂੰ ਭਰੋਸਾ ੧੨ (ਬਾਰਾਂ) ਬੋਰ ਦਾ,
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ,
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ .
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ,
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ,
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ,
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ.
 
ਪਿਆਰ ਕਰਨਾ ਤੇ ਉਹਨੂੰ ਕਰ ਦਿਲਾ, ਜੋ ਤੈਨੂੰ ਵੀ ਅਗਿਉਂ ਪਿਆਰ ਕਰੇ,
ਦੁਨੀਆਂ ਦੇ ਤਾਹਨੇ, ਮਿਹਣੀਆਂ ਨੂੰ , ਜੋ ਝੋਲੀ ਅੱਡ ਸਵੀਕਾਰ ਕਰੇ,
ਨਹੀਂ ਤਾਂ ਇਕ ਪਾਸੇ ਦੀ ਅੱਗ ਵਿਚ, ਦਿਲਾ ਸੜਦਾ ਰਹਿ ਜੇਂਗਾ
ਫੇਰ ਲੰਘਿਆਂ ਵੇਲਾ ਵਾਂਗ ਪਰਛਾਵੇਂ ਫੜਦਾ ਰਹਿ ਜੇਂਗਾ
ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਦੇ ਵਿਚੋਂ ,
ਉਵੇਂ ਨੈਣਾਂ ਚੋਂ ਖੁਆਬ ਹੋ ਕੇ ਲੰਘਦੇ ਰਹੇ..੨
ਬਿਨਾਂ ਮੰਗਿਆਂ ਈ ਸਾਨੂੰ, ਦੁੱਖ ਮਿਲ ਗਏ ਬਥੇਰੇ,
ਇਕ ਮਿਲਿਆ ਨਾ ਪਿਆਰ ਜੋ ਸੀ, ਮੰਗਦੇ ਰਹੇ
ਮਿਲਿਆ ਨਾ ਪਿਆਰ ਜੋ ਸੀ, ਮੰਗਦੇ ਰਹੇ..........
ਸਾਨੂੰ ਯਾਦ ਆਉਂਦਾ ਤੇਰਾ ਕਿਹਾ, ਕੱਲਾ-ਕੱਲਾ ਵਾਆਦਾ,
ਪਿਆਰ ਕਰਦੀ ਆਂ ਤੈਨੂੰ ਵੇ ਮੈਂ ਰੱਬ ਨਾਲੋਂ ਜਿਆਦਾ..੨
ਅਸੀ ਕਮਲੇ ਸਾਂ ਜਿਹੜੇ ਤੈਨੂੰ ,
ਅਸੀ ਕਮਲੇ ਸਾਂ ਜਿਹੜੇ ਤੈਨੂੰ ਵੇਖਣੇ ਦੇ ਮਾਰੇ
ਤੇਰੀ ਗਲੀਆਂ ਚੋਂ ਵਾਰ - ਵਾਰ ਲੰਘਦੇ ਰਹੇ.
ਬਿਨਾਂ ਮੰਗਿਆਂ ਈ ਸਾਨੂੰ, ਦੁੱਖ ਮਿਲ ਗਏ ਬਥੇਰੇ,
ਇਕ ਮਿਲਿਆ ਨਾ ਪਿਆਰ ਜੋ ਸੀ, ਮੰਗਦੇ ਰਹੇ
ਮਿਲਿਆ ਨਾ ਪਿਆਰ ਜੋ ਸੀ, ਮੰਗਦੇ ਰਹੇ..........
ਰਾਂਝਾ ਜਾਣਦਾ ਜੇ ਉਹਦੇ ਨਾਲ ਹੋਣੀ ਬੇਵਫਾਈ,
ਨਾ ਉਹ ਕੰਨ ਪੜਵਾਉਂਦਾ ਜੋਗੀ ਹੁੰਦਾ ਨਾ ਸੁਦਾਈ

ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵੇ

 

thanx 2 all of u..visit again plz

Make a Free Website with Yola.